Wednesday, 30 March 2011

‎ਹਾਂ ਹਾਂ ਮੈ ਦਹਿਸ਼ਤਗਰਦ ਹਾਂ......

Jagtar Singh
‎ਹਾਂ ਹਾਂ ਮੈ ਦਹਿਸ਼ਤਗਰਦ ਹਾਂ........!!!!
ਜੇ ਆਪਣਾ ਹੱਕ ਮੰਗਣਾ ,ਜੁਲਮ ਖਿਲਾਫ਼ ਬੋਲਣਾ,
ਆਪਣੀ ਧਰਤ ਦੀ ਰਖਇਆ ਕਰਨੀ ਦਹਿਸ਼ਤਗਰਦੀ ਹੈ ,
ਤਾਂ ਹਾਂ ਮੈ ਦਹਿਸ਼ਤਗਰਦ ਹਾਂ .....
ਓਹ ਸਮਾਂ ਯਾਦ ਕਰ ਜਦੋਂ ੧੨ ਵਜੇ ਮੈ ਹੀ ਮਸੀਹਾ ਬਣ ਕੇ ਆਉਂਦਾ ਸਾਂ
ਮੇਰੀ ਪੱਗ ਲਾਹੁਣ ਵਾਲਿਆ, ਤੇਰੀ ਮਾਂ ਨੂ ਤੇ ਤੇਰੀ ਭੈਣ ਨੂ
ਮੈ ਹੀ ਮੁਗਲਾਂ ਕੋਲੋਂ ਬਚਾ ਕੇ ਤੇਰੇ ਘਰ ਇਜ਼ਤ ਨਾਲ ਪਹੁਚਾਉਂਦਾ ਸਾਂ....
ਮੈ ਓਹੀ ਹਾਂ ਜਿਸਨੇ ਤੇਰੀ ਆਜ਼ਾਦੀ ਲਈ ਦਿਤੀ ਆਪਣੀ ਜਾਨ ,
ਤੇ ਹੁਣ ਤੂ ਦਹਿਸ਼ਤਗਰਦ ਕਹ ਕੇ ਬਖ਼ਸ਼ਿਆ ਮਾਣ....?
ਜੇ ਸੂਟੇ ਲਾ ਕੇ ,ਦਾਰੂ ਪੀ ਕੇ, ਬਕਰੇ ਬੁਲਾ ਕੇ ,ਖੇਤਾਂ ਵਿਚ ਰੰਗ ਰਲੀਆਂ ਮਨਾ ਕੇ
ਚੰਦ ਕੁ ਸਤਰਾਂ ਲਿਖਣਾ ਹੈ ਦੇਸ਼ ਭਗਤੀ ਤਾਂ ਦੇਸ਼ ਦਾ ਹਰ ਅਮਲੀ ਤੇ ਸ਼ਰਾਬੀ ਦੇਸ਼ ਭਗਤ ਹੈ.....
ਜੇ ਧੋਤੀ ਲਾ ਕੇ, ਟੋਪੀ ਪਾ ਕੇ ,ਨਾਬਾਲਿਗ ਕੁੜੀਆਂ ਨਾਲ ਰੰਗਰਲੀਆਂ ਮਨਾ ਕੇ ,
ਆਪਣੇ ਆਪ ਨੂ ਕਹਾਉਣਾ ਮਹਾਤਮਾ ਤੇ ਦੇਸ਼ ਭਗਤ ,ਫਿਰ ਦੇਸ਼ ਦਾ ਹਰ ਬਲਾਤਕਾਰੀ ਵੀ ਹੈ ਮਹਾਤਮਾ ਤੇ ਦੇਸ਼ ਭਗਤ ....
ਮੈ ਤਾਂ ਹਮੇਸ਼ਾਂ ਹੈ ਆਪਣਾ ਹੱਕ ਮੰਗਇਆ ,
ਤੇ ਤੂੰ ਹੱਕ ਮੰਗਣ ਵਾਲੇ ਨੂ ਸਦਾ ਹੈ ਫਾਂਸੀ ਟੰਗੇਆ .....
ਮੈ ਹਮੇਸ਼ਾ ਸਚ ਨਾਲ ਖੜ ਕੇ ਆਪਣਾ ਹੱਕ ਮੰਗਾਂਗਾ ਤੇ ਫਾਂਸੀ ਵੀ ਚੜਾਂਗਾ,
ਪਰ ਤੇਰੇ ਵਰਗੇ ਟੁੱਕੜ ਬੋਚਾਂ ਵਾਂਗ ਕਦੀ ਦੁਸ਼ਮਣ ਨਾਲ ਨਹੀ ਖੜਾਂਗਾ .....
ਹਰ ਜਨਮ ਮੈ ਆਪਣਾ ਹਕ ਮੰਗਣ ਆਵਾਂਗਾ ,ਫਾਂਸੀ ਵੀ ਚੜਾਂਗਾ ਤੇ ਸੀਨੇ ਗੋਲੀ ਵੀ ਖਾਵਾਂਗਾ ....
ਪਰ ਤੇਰੇ ਵਾਂਗੂ ਨਾਮਰਦ ,ਅਕਿਰਤਘਣ ਤੇ ਹਰਾਮੀ ਨੀ ਕਹਾਵਾਂਗਾ ......
ਅਸੀਂ ਸੀਸ ਤਲੀ ਤੇ ਧਰ ਕੇ ਲੜੇ ਹੋਏ ਹਾਂ.....ਦੇਗਾਂ ਵਿਚ ਉਬਲੇ , ਤੇ ਤਵੀਆਂ ਤੇ ਸੜੇ ਹੋਏ ਹਾਂ ...
ਤੂ ਆਪਣੀ ਤਾਕਤ ਤੇ ਮਾਣ ਨਾ ਕਰੀ ...ਅਸੀਂ ਸਵਾ ਸਵਾ ਲਖ ਨਾਲ ਵੀ ਲੜੇ ਹੋਏ ਹਾਂ .

No comments:

Post a Comment