ਸਤਵਿੰਦਰ ਸੱਤੀ (ਕੈਲਗਰੀ) -
ਕਨੇਡਾ
satwinder_7@hotmail.comਮਨ ਬਹੁਤ ਪਿਆਰਾ ਹੈ। ਮਨ ਸਾਨੂੰ ਸਬ ਤੋਂ ਨੇੜੇ
ਹੈ। ਮਨ ਸਾਡੀ ਸੁਣਦਾ ਹੈ। ਜਿਵੇ ਅਸੀਂ ਚਹੁੰਦੇ ਹਾਂ। ਉਵੇਂ ਕਰਦਾ ਹੈ। ਦੂਜੇ ਕਿਸੇ ਬੰਦੇ ਨਾਲ ਗੱਲ
ਕਰਨ ਲੱਗੇ, ਅਸੀਂ ਕਿੰਨੀ ਬਾਰ ਸੋਚਦੇ ਹਾਂ?
ਮਨ ਦੇ ਨਾਲ ਗੱਲ ਕਰਨ
ਲੱਗੇ, ਬਹੁਤ ਸੋਚਣ ਦੀ ਲੋੜ ਨਹੀਂ ਹੈ। ਇਹ ਚੰਗੀ ਮਾੜੀ ਗੱਲ ਵਿੱਚ ਝੱਟ ਸਹਿਮਤ ਹੋ ਜਾਂਦਾ ਹੈ। ਮਨ
ਹੀ ਸਾਨੂੰ ਮੰਦਰ ਵਿੱਚ ਲੈ ਕੇ ਜਾਂਦਾ ਹੈ। ਮਨ ਹੀ ਕਿਸੇ ਨੂੰ ਦਾਨ ਦੇਣ ਨੂੰ ਕਹਿੰਦਾ ਹੈ। ਮਨ ਹੀ
ਕਿਸੇ ਨੂੰ ਪਿਆਰ ਕਰਦਾ ਹੈ। ਮਨ ਹੀ ਕਿਸੇ ਨਾਲ ਨਫ਼ਰਤ ਸ਼ੁਰੂ ਕਰ ਦਿੰਦਾ ਹੈ। ਮਨ ਹੀ ਚੋਰੀ
ਕਰਾਉਂਦਾ ਹੈ। ਕਿਸੇ ਚੀਜ਼ ਨੂੰ ਦੇਖਣ ਵਿੱਚ ਮਨ ਦੀ ਮਰਜ਼ੀ ਪਹਿਲਾਂ ਹੁੰਦੀ ਹੈ। ਮਨ ਦਾ ਧਿਆਨ
ਪਹਿਲਾਂ ਜਾਂਦਾ ਹੈ। ਫਿਰ ਹੱਥ ਜਾਂਦੇ ਹਨ। ਮਨ ਮੱਚਲਾ ਵੀ ਬਹੁਤ ਹੈ। ਮਨ ਹੰਬਲਾ ਵੀ ਮਾਰਦਾ ਹੈ। ਮਨ
ਉਤਸ਼ਾਹਤ ਕਰਦਾ ਹੈ। ਮਨ ਕੰਮ ਚੋਰ ਵੀ ਹੈ। ਮਨ ਮੇਹਨਤ ਵੱਲ ਪ੍ਰੇਰਦਾ ਹੈ। ਮਨ ਸੋਹਣਾਂ ਵੀ ਕੰਮ
ਕਰਦਾ ਹੈ। ਮਨ ਹੀ ਨੀਚ ਹਰਕੱਤ ਕਰਦਾ ਹੈ। ਮਨ ਬੰਦੇ ਨੂੰ ਊਚਾ ਉਠਾਉਂਦਾ ਹੈ। ਮਨ ਹੀ ਬੇਈਮਾਨੀ
ਕਰਾਉਂਦਾ ਹੈ। ਮਨ ਹੀ ਚੰਗੇ ਪਾਸੇ ਪ੍ਰੇਰਦਾ ਹੈ। ਮਨ ਮੂਰਖ ਵੀ ਬੱਣਾਂ ਦਿੰਦਾ ਹੈ। ਮਨ ਰੱਬੀ ਗੁਣ
ਵੀ ਇੱਕਠੇ ਕਰ ਲੈਂਦਾ ਹੈ। ਚੰਗਾ ਹੈ, ਰੱਬ ਕਿਸੇ ਦਾ ਬੁਰਾ ਨਾਂ ਕਰਾਏ। ਮਨ ਚੰਗੇ ਪਾਸੇ ਲੱਗ ਕੇ ਸਬ
ਦਾ ਭਲਾ ਸੋਚੇ। ਮਨ ਨੂੰ ਆਪਦੇ ਕਾਬੂ ਵਿੱਚ ਰਖੀਏ। ਮਨ ਦੇ ਗੁਲਾਮ ਨਾਂ ਹੋ ਜਈਏ। ਮਨ ਨੂੰ ਤੱਕੜੇ
ਹੱਥੀਂ ਲੈਂਣਾਂ ਪੈਂਦਾ ਹੈ। ਮਨ ਰੱਬ ਦਾ ਦੂਜਾ ਰੂਪ ਹੈ। ਮਨ ਵਿੱਚ ਰੱਬ ਦੀ ਨੂਰੀ ਜੋਤ ਜਗ ਰਹੀ ਹੈ।
ਇਸੇ ਜੋਤ ਦੀ ਲੋ ਸਾਡੇ ਵਿੱਚ ਸ਼ਕਤੀ ਭਰਦੀ ਹੈ। ਮਨ ਐਡਾ ਬਲਵਾਨ ਹੈ। ਇਸ ਤੋਂ ਕੋਈ ਵੀ ਕੰਮ ਲੈ
ਸਕਦੇ ਹਾਂ। ਮਨ ਅੰਦਰ ਬਹੁਤ ਖ਼ਜ਼ਾਨੇ ਭਰੇ ਪਏ ਹਨ। ਹਰ ਚੀਜ਼ ਦੀ ਖੋਜ਼ ਮਨ ਨੇ ਕੀਤੀ ਹੈ। ਮਨ
ਸ਼ਬਦਾਂ ਦੇ ਜੋੜ ਨੂੰ ਕਿਸੇ ਪਾਸੇ ਵੀ ਕਰ ਸਕਦਾ ਹੈ। ਮਨ ਹੀ ਦੁਨੀਆਂ ਨੂੰ ਹਿਲਾ ਸਕਦਾ ਹੈ।
ਮੈਨੂੰ ਮੇਰਾ
ਮਨ ਰੱਬ
ਲੱਗਦਾ,
ਮੈਂ ਕੀ ਲੈਣਾਂ
ਕਿਸੇ ਹੋਰ
ਤੋਂ ਕੋਈ ਰੱਬ ਨੂੰ ਮੰਨਦਾ ਜਾਂ ਨਹੀ।
ਰੱਬ ਨੂੰ ਲੋਕ ਡਰਦੇ ਮੰਨਦੇ ਹਨ। ਬਈ
ਕਿਤੇ ਕੰਮ ਨਾਂ ਵਿੱਗੜ ਜਾਵੇ। ਉਸ ਤੋਂ ਹੋਰ-ਹੋਰ ਚੀਜ਼ਾਂ ਮੰਗਣੀਆਂ ਹੁੰਦੀਆਂ ਹਨ। ਇਸ ਤੋਂ ਤਾਂ
ਰੋਜ਼ ਲੈਣਾਂ ਹੀ ਲੈਣਾਂ ਹੈ। ਸਿਆਣਾਂ ਬੰਦਾ ਗੁਆਂਢੀ ਨਾਲ ਵੀ ਨਹੀਂ ਵਿਗਾੜਦਾ। ਕਦੇ ਲੋੜ ਪੈ ਜਾਂਦੀ
ਹੈ। ਇਹ ਤਾ ਬੰਦਾ ਹੈ। ਵੱਡੇ-ਵੱਡੇ ਦੇਸ਼ ਵੀ ਇੱਕ ਦੂਜੇ ਨਾਲ ਬੱਣਾਂ ਕੇ ਰੱਖਦੇ ਹਨ। ਕੀ ਪਤਾ
ਕਿਹੜੀ ਚੀਜ਼ ਦੀ ਲੋੜ ਪੈ ਜਾਵੇ? ਜੇ ਕਿਸੇ ਤੱਕ ਲੋੜ ਨਹੀਂ ਹੈ। ਪਰ ਬੰਦੇ ਦਾ ਸ਼ੈਤਾਨ ਮਨ ਸਿਚਦਾ
ਹੈ, ਉਸ ਤੋਂ ਕੀ ਲੈਣਾਂ ਹੈ? ਉਸ ਨੂੰ ਮਨ ਵਿਚੋਂ ਡਲੀਟ ਕਰਕੇ ਕੱਢ ਦਿੱਤਾ ਜਾਂਦਾ ਹੈ। ਕੀ ਜ਼ਮੀਰ
ਇੰਨੀ ਮਰ ਗਈ ਹੈ? ਉਸੇ ਬੰਦੇ ਨੂੰ ਲੋੜ ਸਮੇਂ ਪਿਆਰ ਕਰਦੇ ਹਾਂ। ਉਸੇ ਬੰਦੇ ਨੂੰ ਕੰਮ ਨਿੱਕਲ ਜਾਣ
ਤੇ ਭੁੱਲ ਜਾਦੇ ਹਾਂ। ਦਿਲਾਂ ਵਾਲਿਆ ਦੀ ਦੁਨੀਆਂ ਬੜੀ ਅਜੀਬ ਹੈ। ਇਹ ਦੁਨੀਆਂ ਕਿਸੇ ਦੀ ਨਹੀਂ
ਬੱਣਦੀ। ਹਰ ਬੰਦੇ ਨੂੰ ਆਪੋ ਧਾਪੀ ਪਈ ਹੈ। ਬੰਦੇ ਕੋਲ ਦੂਜੇ ਸਮਾਂ ਹੀ ਨਹੀਂ ਹੈ। ਬੰਦੇ ਨੂੰ ਲੱਗਦਾ
ਹੁੰਦਾ ਹੈ। ਲੋਕ ਮੈਨੂੰ ਦੇਖ ਰਹੇ ਹਨ। ਬੰਦੇ ਨੇ ਕਿਤੇ ਪਾਰਟੀ, ਵਿਆਹ ਦੇ ਪ੍ਰੌਗ੍ਰਾਂਮ ਉਤੇ ਜਾਣਾਂ
ਹੋਵੇ। ਬੰਦਾ ਆਪਣੇ-ਆਪ ਨੂੰ ਬਹੁਤ ਸ਼ਿੰਗਾਰਦਾ ਹੈ। ਬਹੁਤ ਸੋਹਣੀ ਤਰਾਂ ਤਿਆਰ ਹੁੰਦਾ ਹੈ। ਜੱਚਣਾਂ
ਚਹੁੰਦਾ ਹੈ। ਬਈ ਮੈਂ ਸਬ ਤੋਂ ਸੋਹਣਾਂ ਵਧੀਆ ਦਿਸਾ। ਹਰ ਕੋਈ ਇਸ ਤਰਾਂ ਹੀ ਤਿਆਰ ਹੋ ਕੇ ਆਉਂਦਾ
ਹੈ। ਪਾਰਟੀ, ਵਿਆਹ ਦੇ ਪ੍ਰੌਗ੍ਰਾਂਮ ਉਤੇ ਜਾ ਕੇ, ਲੋਕਾ ਨੂੰ ਕਿੰਨੇ ਕੁ ਧਿਆਨ ਨਾਲ ਦੇਖਿਆ ਜਾਂਦਾ
ਹੈ? ਬੰਦਾ ਆਪਣਾ ਆਪ ਹੀ ਦੇਖੀ ਜਾਂਦਾ ਹੈ। ਮੱਲੋ-ਮੱਲੀ ਦੂਜੇ ਦੀ ਇਸ ਲਈ ਪ੍ਰਸੰਸਾ ਕਰਦੇ ਹਨ।
ਸੋਚਦੇ ਹਨ, ਤਾਂਹੀ ਕੋਈ ਮੇਰੇ ਵੱਲ ਦੇਖੇਗਾ। ਮੇਰੇ ਕੱਪੜਿਆ ਤੇ ਮੇਰੀ ਪ੍ਰਸੰਸਾ ਹੋਵੇਗੀ। ਆਪਦੀ
ਪ੍ਰਸੰਸਾ ਕਰਾ ਕੇ ਮਨ ਬਹੁਤ ਖੁਸ਼ ਹੁੰਦਾ। ਪਰ ਕਈਆਂ ਦਾ ਮਨ ਤਾਂ ਖੁਸ਼ ਹੁੰਦਾ, ਜਦੋਂ ਕਿਸੇ ਦੀ
ਇੱਜ਼ਤ ਉਤਾਰ ਦੇਵੇ। ਕੀ ਇਸ ਤਰਾ ਕਰਨ ਨਾਲ ਮਨ ਨੂੰ ਸਕੂਨ ਮਿਲ ਜਾਂਦਾ ਹੈ? ਜਾਂ ਕੀ ਮਨ ਹੋਰ ਭੱਟਕਣ
ਲੱਗ ਜਾਂਦਾ ਹੈ? ਮਨ ਇਸ ਤਰਾਂ ਸ਼ਾਂਤ ਨਹੀ ਹੋ ਸਕਦਾ। ਸਮੁੰਦਰ ਵਿੱਚ ਜਦੋਂ ਛੱਲਾਂ ਉਠਦੀਆਂ ਹਨ।
ਧਰਤੀ ਉਤੇ ਹਿਲ ਜੁਲ ਹਨੇਰੀ ਆਉਂਦੀ ਹੈ। ਜਵਾਰ-ਭਾਟਾ ਭੱਟਦੇ ਹਨ। ਨੁਕਸਾਨ ਕਰਕੇ ਜਾਂਦੇ ਹਨ। ਉਵੇਂ
ਹੀ ਮਨ ਹੈ। ਜਦੋਂ ਮਨ ਵਿੱਚ ਭੂਚਾਲ ਆਉਂਦਾ ਹੈ। ਆਪਦਾ ਪਹਿਲਾਂ ਨੁਕਸਾਨ ਕਰਦਾ ਹੈ। ਫਿਰ ਦੁਨੀਆਂ ਲਈ
ਖ਼ਤਰਾ ਬੱਣ ਜਾਂਦਾ ਹੈ। ਪਾਗਲ ਬੰਦੇ ਨੂੰ ਕਾਬੂ ਕਰਨਾਂ ਬਹੁਤ ਔਖਾ ਹੈ। ਮਨ ਨੂੰ ਸ਼ਾਂਤ ਰੱਖਣ ਲਈ
ਦੂਜਿਆਂ ਨਾਲ ਛੇੜ-ਛੇੜ, ਚਲਾਕੀਆਂ ਬੰਦਾ ਕਰਨੀਆਂ ਪੈਂਦੀਆਂ ਹਨ। ਮਨ ਤਾਂਹੀਂ ਟਿਕਾ ਵਿੱਚ ਰਹਿ ਕੇ,
ਤਾਂ ਸ਼ਾਂਤ ਹੁੰਦਾ ਹੈ। ਮਨ ਸ਼ਾਂਤ ਹੋਵੇ ਤਾਂ ਬਹੁਤ ਕੀਮਤੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ।
ਬੰਦੇ ਨੂੰ ਬੁਲੰਦੀਆਂ ਉਤੇ ਲੈ ਜਾਂਦਾ ਹੈ।
No comments:
Post a Comment